Sunday, September 23, 2012
ਅੱਜ ਦੇ ਸਿੱਖ ਮਾਲੋ ਮਾਲ ਜਾਂ ਕੰਗਾਲ
ਅੱਜ ਦੇ ਸਿੱਖ ਮਾਲੋ ਮਾਲ ਜਾਂ ਕੰਗਾਲ
ਜੇਕਰ ਅੱਜ ਤੋਂ ਸੱਤਰ ਅੱਸੀ ਸਾਲ ਪਿੱਛੇ ਢਾਤ ਮਾਰੀਏ ਤਾਂ ਆਰਥ ਤੌਰ ਤੇ ਅਸੀਂ ਕੰਗਾਲ ਸਾਂ।ਸਾਡੇ ਕੋਲ ਚੰਗੇ ਘਰ ਨਹੀਂ ਸੰਨ, ਕਾਰਾਂ ਨਹੀਂ ਸਨ।ਸਾਡੇ ਵਪਾਰ ਜਾਂ ਖੇਤੀ ਦੀ ਆਮਦਨ ਵੀ ਮੁਸ਼ਕਲ ਨਾਮ ਹਜ਼ਾਰਾਂ ਤੱਕ ਪਹੁੰਚਦੀ ਸੀ, ਲੱਖ ਪਤੀ ਹੋਣਾ ਸਡੇ ਵੱਸੋਂ ਬਾਹਰ ਦੀ ਗੱਲ ਸੀ।ਪਰ ਨੈਤਿਕ ਅਤੇ ਅਧਿਆਤਮਿਕ ਗਿਆਨ ਨਾਲ ਉਦੋਂ ਅਸੀਂ ਮਾਲੋ-ਮਾਲ ਸਾਂ। ਉਦੋਂ ਸਾਡੇ ਅੰਦਰਲਾ ਧਾਰਮਿਕ ਜ਼ਜ਼ਬਾ ਸਿਖਰਾਂ ਛੋਹ ਰਿਹਾ ਸੀ। ਰਬਿੰਦਰ ਨਾਥ ਟੈਗੋਰ, ਡਾਕਟਰ ਰਾਧਾ ਕ੍ਰਿਸ਼ਨਨ, ਮੁਹੰਮਦ ਇਕਬਾਲ, ਡਾਕਟਰ ਗੋਕਲ ਚੰਦ ਨਰੰਗ, ਅੱਲ੍ਹਾ ਯਾਰ ਖਾਂ ਯੋਗੀ, ਲਾਲਾ ਦੌਲਤ ਰਾਏ, ਮੈ.ਏ ਮੈਕਾਲਫ, ਮਿਸ ਪਰਲ ਬਕ, ਪਾਦਰੀ ਟਰੰਪ ਵਰਗੇ ਸਭ ਵਿਦਵਾਨ ਸਾਡੇ ਧਾਰਮਿਕ ਗਿਆਨ ਦੇ ਕਾਇਲ ਸਨ ਤੇ ਸਿੱਖ ਧਰਮ ਦੀਆਂ ਖ਼ੂਬੀਆਂ ਦੇ ਗੁਣ ਗਾਣ ਕਰਦੇ ਸਨ ਇਸੇ ਕਰਕੇ ਉਹਨਾਂ ਨੇ ਸਿੱਖ ਧਰਮ ਤੇ ਬਹੁਤ ਸਾਰੀਆਂ ਕਿਤਾਬਾਂ ਲਿਖਿਆਂ।
ਫਿਰ ਸਮਾਂ ਸ਼ੁਰੂ ਹੋਇਆ ਸਿੱਖਾਂ ਦੀ ਆਰਥਿਕ ਮਾਲੋ-ਮਾਲੀ ਤੇ ਅਧਿਆਤਮਿਕ ਕੰਗਾਲੀ ਦਾ ਸਾਡੀਆਂ ਛੋਟੀਆਂ ਦੁਕਾਨਾਂ ਵੱਡੇ ਵੱਡੇ ਮਾਲ ਬਣ ਗਈਆਂ, ਸਾਡੇ ਕੱਚੇ ਘਰ ਪੱਕੇ ਸੰਗਮਰਮਰਾਂ ਦੇ ਮਹਿਲ ਬਣ ਗਏ ਸਾਡੇ ਸਾਈਕਲਾਂ, ਬੈਲ ਗੱਡੀਆਂ ਤੇ ਊਠਾਂ ਘੋੜਿਆਂ ਦੀ ਥਾਂ ਕਾਰਾਂ ਆ ਗਈਆਂ, ਉਦੋਂ ਅਸੀਂ ਗੁਰਦੁਆਰਿਆਂ ਵਿੱਚ ਜਾ ਕੇ ਰਾਗੀਆਂ ਢਾਢੀਆਂ ਤੇ ਕਥਾਵਾਚਕਾਂ ਨੂੰ ਸੁਣਦੇ ਹੁੰਦੇ ਸਾਂ ਹੁਣ ਸਾਡੇ ਟੀ ਵੀ ਚੈਨਲਾਂ ਨੇ ਸਾਡੇ ਘਰਾਂ ਨੂੰ ਮਨੋਰੰਜਨ ਦੀ ਮਹਿਫਲ ਬਣਾ ਦਿੱਤਾ। ਪਰ ਹੁਣ ਅਸੀਂ ਬਿਲਕੁੱਲ ਕੰਗਾਲ ਹੋ ਗਏ ਹਾਂ ਆਪਣੇ ਅਧਿਆਤਮਿਕ ਤੇ ਇਤਿਹਾਸਕ ਵਿਰਸੇ ਤੋਂ ਸਿਰਫ ਕੁਝ ਕੁ ਸ਼ਹਿਰਾਂ ਦੇ ਗਿਣੇ ਚੁਣੇ ਗੁਰਦੁਆਰਿਆਂ ਵਿੱਚ ਸੰਗਤ ਜੁੜਦੀ ਹੈ ਉਹ ਵੀ ਆਮ ਤੌਰ ਤੇ ਰਿਟਾਇਰਡ ਬਿਰਧ ਲੋਕ ਸਿਰਫ ਰਾਗੀਆਂ ਦੇ ਕੀਰਤਨ ਦਾ ਕੰਨ ਰਸ ਮਾਨਣ ਲਈ ਗੁਰਮਤਿ ਅਧਿਐਨ ਲਈ ਨਹੀਂ ਬਾਕੀ 99% ਗੁਰਦੁਆਰਿਆਂ ਵਿੱਚ ਸਿੱਖ ਸਿਰਫ ਗੁਰਪੁਰਬਾਂ ਦੇ ਦਿਨਾਂ ਤੇ ਲੰਗਰ ਛੱਕਣ ਹੀ ਜਾਂਦੇ ਹਨ।ਬਿਨਾਂ ਛੱਕ ਸਾਡੇ ਗੁਰਦੁਆਰੇ ਵੀ ਅਮੀਰ ਹੋਏ ਹਨ ਜਿਸ ਗੁਰਦੁਆਰੇ ਦੀ 80 ਸਾਲ ਪਹਿਲਾਂ ਮਹੀਨੇ ਦੀ ਗੋਲਕ ਵਿੱਚੋਂ ਕੁਝ ਕੁ ਹਜਾਰ ਰੁਪੈ ਮੁਸ਼ਕਲ ਨਾਲ ਨਿਕਲਦੇ ਸਨ ਅੱਜ ਉਸ ਗੋਲਕ ਵਿੱਚੋਂ ਕਰੋੜਾਂ ਰੁਪੈ ਨਿਕਲ ਰਹੇ ਹਨ ਤੇ ਨਾ ਸਮਝ ਪ੍ਰਬੰਧਕ ਉਹਨਾਂ ਪੈਸਿਆਂ ਨੂੰ ਧਰਮ ਪ੍ਰਚਾਰ ਦੀ ਥਾਂ ਹੋਰ ਜਇਦਾਦਾਂ ਖਰੀਦਣ ਤੇ ਖਰਚ ਕਰ ਰਹੇ ਹਨ।
ਅਸੀਂ ਕਿਸੇ ਵਧੀਆ ਰੈਸਟੋਰੈਟ ਵਿੱਚ ਭੋਜਨ ਕਰਦੇ ਸਮੇਂ 2000 ਰੁਪੈ ਕਾਰ ਤੇ ਕਿਤੇ ਘੁੰਮਣ ਜਾਣ ਲੱਗਿਆਂ 5000 ਰੁਪੈ ਕਿਸੇ ਗੰਦੇ ਗਾਇਕ ਨੂੰ ਵਿਆਹ ਦੇ ਪ੍ਰੋਗਰਾਮ ਲਈ ਦੋ ਲੱਖ ਰੂਪੈ ਬੜੇ ਖੁਸ਼ ਹੋ ਕੇ ਦੇ ਦਿੰਦੇ ਹਾਂ ਕਿਉਂਕਿ ਹੁਣ ਅਸੀਂ ਮਾਲੋ ਮਾਲ ਹਾਂ, ਪਰ ਗੁਰਦੁਆਰੇ ਦੀ ਗੋਲਕ ਵਿੱਚ ਅਜੇ ਵੀ ਅਸੀਂ ਦਸ ਰੂਪੈ ਮੱਥਾ ਟੇਕਦੇ ਹਾਂ, ਰਾਗੀ ਜਾਂ ਕਥਾ ਵਾਚਕ ਨੂੰ ਅਸੀਂ ਅਜੇ ਵ ੀਦਸ ਰੂਪੈ ਦਿੰਦੇ ਹਾਂ ਕਿਉਂਕਿ ਅਸੀਂ ਬਹੁਤ ਕੰਗਾਲ ਹਾਂ।ਸਾਡੇ ਘਰ ਦਾ ਨੌਕਰ 5000 ਹਜ਼ਾਰ ਰੂਪੈ ਤਨਖਾਹ ਲੈਂਦਾ ਹੈ ਸਾਡੀ ਫੈਕਟਰੀ ਜਾਂ ਦੁਕਾਨ ਦਾ ਮਨੈਜਰ ਸਾਡੇ ਪਰਾਈਵੇਟ ਸਕੂਲ ਦਾ ਅਧਿਆਪਕ 20,000 ਰੁਪੈ ਤਨਖਾਹ ਲੈਂਦਾ ਹੈ ਕਿਉਂਕਿ ਅਸੀਂ ਅਮੀਰ ਹਾਂ ਪਰ ਸਾਡੇ ਗੁਰਦੁਆਰੇ ਵਿੱਚ ਨੌਕਰੀ ਕਰਨ ਵਾਲਾ ਗ੍ਰੰਥੀ, ਕਥਾਵਾਚਕ ਤੇ ਰਾਗੀ ਸਿਰਫ 5000 ਰੁਪੈ ਤਨਖਾਹ ਲੈਂਦਾ ਹੈ ਕਿਉਂਕਿ ਅਸੀਂ ਗਰੀਬ ਹਾਂ ਕੰਗਾਲ ਹਾਂ।ਦੱਸੋਂ ਸਾਡੀ ਇਹ ਗਰੀਬੀ ਕਦੋਂ ਦੂਰ ਹੋਵੇਗੀ
ਨੋਟ ਜੇਕਰ ਤੁਸੀਂ ਇਹ ਗਰੀਬੀ ਦੂਰ ਕਰਨਾਂ ਚਾਹੁੰਦੇ ਹੋ ਤਾਂ ਇਸ ਲੇਖ ਦਾ ਪ੍ਰਿੰਟ ਆਊਟ ਕੱਢ ਕੇ ਇਸ ਦੀਆਂ 500 ਕਾਪੀਆਂ ਫੋਟੋ ਸਟੇਟ ਕਰਵਾਕੇ ਗੁਰਦੁਆਰਿਆਂ ਵਿੱਚ ਜਾਂ ਜਿੱਥੇ ਵੀ ਕੋਈ ਸਿੱਖ ਮਿਲੇ ਉਸ ਨੂੰ ਜਰੂਰ ਦਿਓ।
ਗੁਰੁ ਪੰਥ ਦਾ ਦਾਸ
ਗਿਆਨੀ ਗੁਰਵੇਲ ਸਿੰਘ
ਮੋਬਾਈਲ: +91-9897525393
Subscribe to:
Post Comments (Atom)
No comments:
Post a Comment